ਸਲੂਕ
ਸਲੂਕ ਵਿਅਕਤੀਆਂ, ਜੀਵਾਂ, ਸਿਸਟਮ ਜਾਂ ਨਕਲੀ ਇੰਦਰਾਜ ਦੁਆਰਾ ਆਪਣੇ ਆਪ ਅਤੇ ਆਪਣੇ ਵਾਤਾਵਰਣ ਨਾਲ ਜੁੜ ਕੇ ਕੀਤੇ ਗਏ ਕੰਮਾਂ ਅਤੇ ਸ਼ਿਸ਼ਟਾਚਾਰ ਦੇ ਸੁਮੇਲ ਦੀ ਸੀਮਾ ਹੈ। ਇਹ ਵੱਖ ਵੱਖ ਤਰ੍ਹਾਂ ਦੀ ਅੰਦਰੂਨੀ ਜਾਂ ਬਾਹਰਲੀ, ਸੁਚੇਤ ਜਾਂ ਅਚੇਤਨ, ਜ਼ਾਹਿਰ ਜਾਂ ਗੁਪਤ ਅਤੇ ਇੱਛਾ ਨਾਲ ਜਾਂ ਅਣਇੱਛਤ ਉਕਸਾਹਟ, ਨਿਵੇਸ਼ ਜਾਂ ਸੁਝਾਅ ਪ੍ਰਤੀ ਇਨਸਾਨ, ਜੀਵ, ਜਾਂ ਸਿਸਟਮ ਦਾ ਜਵਾਬ ਹੁੰਦਾ ਹੈ।[1] ਇਸ ਵਿੱਚ ਹੋਰ ਸਿਸਟਮ ਅਤੇ ਲਾਗਲੇ ਜੀਵਾਂ ਦੇ ਨਾਲ ਨਾਲ ਭੌਤਿਕ ਵਾਤਾਵਰਣ ਵੀ ਸ਼ਾਮਿਲ ਹੈ।
ਜੈਵਿਕ ਪਰਿਭਾਸ਼ਾ
[ਸੋਧੋ]ਜੀਵ ਪ੍ਰਸੰਗ ਵਿੱਚ ਸਲੂਕ ਦੀ ਪਰਿਭਾਸ਼ਾ ਦੇਣ ਲਈ ਕਾਫ਼ੀ ਅਸਹਿਮਤੀ ਹੁੰਦੇ ਹੋਏ ਵੀ ਵਿਗਿਆਨਕ ਸਾਹਿਤ ਦੇ ਅਨੁਸਾਰ ਮੈਟਾ- ਵਿਸ਼ਲੇਸ਼ਣ ਦੇ ਅਧਾਰ ਤੇ ਇੱਕ ਆਮ ਵਿਆਖਿਆ ਹੈ ਜਿਸ ਵਿੱਚ ਵਿਵਹਾਰ ਨੂੰ ਇੱਕ ਜੀਵ ਦੀ ਅੰਦਰੂਨੀ ਜਾਂ ਬਾਹਰਲੀ ਉਕਸਾਹਟ ਦੇ ਜਵਾਬ ਵਿੱਚ ਹੋਈ ਅੰਦਰੂਲੀ ਤਾਲਮੇਲ ਪ੍ਰਤੀਕਿਰਿਆ ਵਜੋਂ ਦਰਸਾਇਆ ਗਿਆ ਹੈ।[2] ਵਿਵਹਾਰ ਪੈਦਾਇਸ਼ੀ ਜਾਂ ਸਿੱਖਿਆ ਹੋਇਆ ਹੋ ਸਕਦਾ ਹੈ।
ਇਨਸਾਨ ਦੇ ਸੰਬੰਧ ਵਿੱਚ ਪਰਿਭਾਸ਼ਾ
[ਸੋਧੋ]ਇਹ ਮੰਨਿਆ ਜਾਂਦਾ ਹੈ ਕਿ ਇਨਸਾਨ ਦਾ ਵਿਵਹਾਰ, ਨਾੜੀ ਅਤੇ ਦਿਮਾਗੀ ਸਿਸਟਮ ਤੋਂ ਪ੍ਰਭਾਵਿਤ ਹੁੰਦਾ ਹੈ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਜੀਵ ਦੇ ਵਿਵਹਾਰ ਦੀ ਗੁੰਝਲਤਾ ਉਸਦੇ ਦਿਮਾਗੀ ਸਿਸਟਮ ਦੇ ਜਟਿਲਤਾ ਨਾਲ ਸੰਬੰਧ ਰੱਖਦੀ ਹੈ। ਆਮ ਤੌਰ ਤੇ ਜਟਿਲ ਦਿਮਾਗੀ ਸਿਸਟਮ ਵਾਲੇ ਜੀਵਾਂ ਵਿੱਚ ਨਵੀਆਂ ਪ੍ਰਤੀਕਿਰਿਆਵਾਂ ਸਿੱਖਣ ਦੀ ਅਤੇ ਆਪਣੇ ਵਿਵਹਾਰ ਨੂੰ ਅਨੁਕੂਲ ਕਰਨ ਦੀ ਸਮਰਥਾ ਵੱਧ ਹੁੰਦੀ ਹੈ।
ਵਾਤਾਵਰਣ ਸੰਬੰਧੀ ਪਰਿਭਾਸ਼ਾ
[ਸੋਧੋ]ਵਾਤਾਵਰਣ ਮਾਡਲ ਵਿੱਚ, ਖਾਸ ਤੌਰ ਤੇ ਜਲ ਵਿਗਿਆਨ ਵਿੱਚ “ਸੁਭਾਵਿਕ ਮਾਡਲ” ਇੱਕ ਅਜਿਹਾ ਮਾਡਲ ਹੈ ਜੋ ਕੀ ਵੇਖੇ ਪਰਖੇ ਕੁਦਰਤੀ ਕਾਰਜਾਂ ਨਾਲ ਸਵੀਕਾਰਯੋਗ ਤੌਰ ਤੇ ਇਕਸਾਰ ਹੈ।
ਹਵਾਲੇ
[ਸੋਧੋ]- ↑ Elizabeth A. Minton, Lynn R. Khale (2014). Belief Systems, Religion, and Behavioral Economics. New York: Business Expert Press LLC. ISBN 978-1-60649-704-3.
- ↑ Levitis, Daniel (June 2009). "Behavioural biologists do not agree on what constitutes behaviour" (PDF). Animal Behaviour. 78: 103–10. doi:10.1016/j.anbehav.2009.03.018.
{{cite journal}}
: Unknown parameter|coauthors=
ignored (|author=
suggested) (help)