ਸੁਰੱਖਿਅਤਾ ਨਿਯਮ
ਭੌਤਿਕ ਵਿਗਿਆਨ ਵਿੱਚ, ਇੱਕ ਸੁਰੱਖਿਅਤਾ ਨਿਯਮ ਦੱਸਦਾ ਹੈ ਕਿ ਕਿਸੇ ਬੰਦ ਸੁਤੰਤਰ ਭੌਤਿਕੀ ਸਿਸਟਮ ਦੀ ਕੋਈ ਵਿਸ਼ੇਸ਼ ਨਾਪਣਯੋਗ ਵਿਸ਼ੇਸ਼ਤਾ ਵਕਤ ਪਾ ਕੇ ਸਿਸਟਮ ਦੀ ਉਤਪਤੀ ਨਾਲ ਨਹੀਂ ਬਦਲਦੀ। ਸਹੀ ਸਹੀ ਸੁਰੱਖਿਅਤਾ ਨਿਯਮਾਂ ਵਿੱਚ ਊਰਜਾ ਦੀ ਸੁਰੱਖਿਅਤਾ, ਰੇਖਿਕ ਮੋਮੈਂਟਮ ਦੀ ਸੁਰੱਖਿਅਤਾ, ਐਂਗੁਲਰ ਮੋਮੈਂਟਮ ਦੀ ਸੁਰੱਖਿਅਤਾ, ਅਤੇ ਇਲੈਕਟ੍ਰਿਕ ਚਾਰਜ ਦੀ ਸੁਰੱਖਿਅਤਾ ਸ਼ਾਮਲ ਹੈ। ਬਹੁਤ ਸਾਰੇ ਲਗਭਗ ਸੁਰੱਖਿਅਤਾ ਨਿਯਮ ਵੀ ਹੁੰਦੇ ਹਨ। ਜੋ ਪੁੰਜ, ਪੇਅਰਟੀ (ਜੋੜਾਪਣ), ਲੈਪ���ੌਨ ਨੰਬਰ, ਬੇਰੌਨ ਨੰਬਰ, ਸਟ੍ਰੇਂਜਨੈੱਸ, ਹਾਈਪਰਚਾਰਜ ਆਦਿ ਵਰਗੀਆਂ ਮਾਤਰਾਵਾਂ ਤੇ ਲਾਗੂ ਹੁੰਦੇ ਹਨ। ਇਹ ਮਾਤਰਾਵਾਂ ਭੌਤਿਕੀ ਪ੍ਰਕ੍ਰਿਆਵਾਂ ਦੀਆਂ ਕੁੱਝ ਸ਼੍ਰੇਣੀਆਂ ਵਿੱਚ ਸੁਰੱਖਿਅਤ ਰਹਿੰਦੀਆਂ ਹਨ, ਪਰ ਸਭ ਵਿੱਚ ਨਹੀਂ।
ਇੱਕ ਸਥਾਨਕ ਸੁਰੱਖਿਅਤਾ ਨਿਯਮ ਆਮਤੌਰ ਤੇ ਗਣਿਤਿਕ ਰੂਪ ਵਿੱਚ ਇੱਕ ਨਿਰੰਤ੍ਰਤਾ ਸਮੀਕਰਨ ਰਾਹੀਂ ਦਰਸਾਇਆ ਜਾਂਦਾ ਹੈ, ਜੋ ਇੱਕ ਅੰਸ਼ਿਕ ਡਿੱਫਰੈਂਸ਼ੀਅਲ ਇਕੁਏਸ਼ਨ ਹੁੰਦੀ ਹੈ ਜੋ ਮਾਤਰਾ ਦੇ ਮੁੱਲ ਅਤੇ ਉਸ ਮਾਤਰਾ ਦੀ ਟ੍ਰਾਂਸਪੋਰਟ ਦਰਮਿਆਨ ਸਬੰਧ ਦਿੰਦੀ ਹੈ। ਇਹ ਦੱਸਦੀ ਹੈ ਕਿ ਕਿਸੇ ਬਿੰਦੂ ਉੱਤੇ ਜਾਂ ਕਿਸੇ ਘਣਫਲ ਅੰਦਰ ਸੁਰੱਖਿਅਤ ਮਾਤਰਾ ਦਾ ਮੁੱਲ ਸਿਰਫ ਤਾਂ ਹੀ ਬਦਲ ਸਕਦਾ ਹੈ ਜੇਕਰ ਮਾਤਰਾ ਦਾ ਮੁੱਲ ਘਣਫਲ ਤੋਂ ਬਾਹਰੋਂ ਜਾਂ ਅੰਦਰ ਸੰਚਾਰਿਤ ਹੋਵੇ।
ਨੋਈਥਰ ਦੀ ਥਿਊਰਮ ਤੋਂ, ਹਰੇਕ ਸੁਰੱਖਿਅਤ ਨਿਯਮ ਦੇ ਪਿੱਛੇ ਜ਼ਿੰਮੇਵਾਰ ਭੌਤਿਕ ਵਿਗਿਆਨ ਵਿੱਚ ਇੱਕ ਸਬੰਧਤ ਸਮਰੂਪਤਾ ਹੁੰਦੀ ਹੈ।