ਯੋਗੀਤਾ ਬਾਲੀ
ਦਿੱਖ
ਯੋਗੀਤਾ ਬਾਲੀ ਚੱਕਰਵਰਤੀ (ਜਨਮ 13 ਅਗਸਤ 1952) ਇੱਕ ਸਾਬਕਾ ਭਾਰਤੀ ਬਾਲੀਵੁੱਡ ਅਦਾਕਾਰਾ ਹੈ। ਉਹ 1970 ਦੇ ਦਹਾਕੇ ਦੇ ਅਖੀਰ ਵਿੱਚ ਅਤੇ 1980 ਦੇ ਦਹਾਕੇ ਵਿੱਚ ਸਰਗਰਮ ਸੀ।[1]
ਜੀਵਨੀ
[ਸੋਧੋ]ਯੋਗੀਤਾ ਬਾਲੀ ਦਾ ਜਨਮ 13 ਅਗਸਤ 1952 ਨੂੰ ਹੋਇਆ ਸੀ[2] ਉਹ ਅਦਾਕਾਰਾ ਗੀਤਾ ਬਾਲੀ ਦੀ ਭਤੀਜੀ ਹੈ।[3]
ਬਾਲੀ ਨੇ 1976 ਵਿੱਚ ਕਿਸ਼ੋਰ ਕੁਮਾਰ ਨਾਲ ਵਿਆਹ ਕਰਵਾ ਲਿਆ ਅਤੇ 1978 ਵਿੱਚ ਤਲਾਕ ਲੈ ਲਿਆ। ਫਿਰ ਉਸਨੇ 1979 ਵਿੱਚ ਮਿਥੁਨ ਚੱਕਰਵਰਤੀ ਨਾਲ ਵਿਆਹ ਕੀਤਾ[4] ਉਨ੍ਹਾਂ ਦੇ ਤਿੰਨ ਪੁੱਤਰ ਹਨ- ਮਹਾਅਕਸ਼ੇ, ਊਸ਼ਮੇ, ਨਮਾਸ਼ੀ ਅਤੇ ਇੱਕ ਧੀ- ਦਿਸ਼ਾਨੀ।[5] ਮਹਾਅਕਸ਼ੇ, a.k.a. "ਮਿਮੋਹ" ਇੱਕ ਅਭਿਨੇਤਾ ਹੈ, ਜਦਕਿ ਨਮਾਸ਼ੀ ਫਿਲਮ ਬੈਡ ਬੁਆਏ ਵਿੱਚ ਡੈਬਿਊ ਕਰਨ ਜਾ ਰਹੀ ਹੈ।[6]