ਸਮੱਗਰੀ 'ਤੇ ਜਾਓ

ਬੈਂਂਗਟ ਹੌਮਸਟਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੈਂਂਗਟ ਹੌਮਸਟਰਮ (2013)
ਜਨਮ (1949-04-18) 18 ਅਪ੍ਰੈਲ 1949 (ਉਮਰ 75)
ਹੇਲਸਿੰਕੀ, ਫਿਨਲੈਂਡ
ਕੌਮੀਅਤFinnish
ਅਲਮਾ ਮਾਤਰਯੂਨੀਵਰਸਿਟੀ ਆਫ ਹੈਲਸਿੰਕੀ (ਬੀਐਸ)
ਸਟੈਨਫੋਰਡ ਯੂਨੀਵਰਸਿਟੀ  (ਐਮਐਸ, ਪੀਐਚਡੀ)
ਇਨਾਮਆਰਥਿਕ ਵਿਗਿਆਨਾਂ ਵਿੱਚ ਨੋਬਲ ਮੈਮੋਰੀਅਲ ਇਨਾਮ (2016)
ਬੈਂਂਗਟ ਹੌਮਸਟਰਮ ਨੋਬਲ ਪੁਰਸਕਾਰ ਪ੍ਰੈਸ ਕਾਨਫਰੰਸ ਵਿੱਚ, ਸ੍ਟਾਕਹੋਲ੍ਮ, ਸਵੀਡਨ, ਦਸੰਬਰ 2016

ਬੈਂਂਗਟ ਰਾਬਰਟ ਹੌਮਸਟਰਮ (ਜਨਮ 18 ਅਪ੍ਰੈਲ 1949) ਇੱਕ ਫ਼ਿਨਲੈਂਡੀ ਅਰਥਸ਼ਾਸਤਰੀ ਹੈ, ਜੋ ਇਸ ਵੇਲੇ, ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ ਵਿਖੇ ਪੌਲ ਏ ਸੈਮੂਅਲਸਨ ਇਕਨਾਮਿਕਸ ਪ੍ਰੋਫੈਸਰ ਹੈ।ਓਲੀਵਰ ਹਾਟ ਨਾਲ ਮਿਲ ਕੇ, ਉਸ ਨੇ 2016 ਵਿੱਚ ਆਰਥਿਕ ਵਿਗਿਆਨਾਂ ਵਿੱਚ ਸੈਂਟਰਲ ਬੈਂਕ ਆਫ਼ ਸਵੀਡਨ ਨੋਬਲ ਮੈਮੋਰੀਅਲ ਇਨਾਮ ਪ੍ਰਾਪਤ ਕੀਤਾ। [1]

ਜ਼ਿੰਦਗੀ ਅਤੇ ਕੈਰੀਅਰ

[ਸੋਧੋ]

ਹੌਮਸਟਰਮ, ਹੇਲਸਿੰਕੀ, ਫ਼ਿਨਲੈਂਡ ਵਿਚ ਪੈਦਾ ਹੋਇਆ ਸੀ ਅਤੇ ਉਥੋਂ ਦੀ ਸਵੀਡਨੀ ਬੋਲਣ ਵਾਲੀ ਘੱਟ ਗਿਣਤੀ ਨਾਲ ਸੰਬੰਧਿਤ ਹੈ। ਉਸ ਨੇ ਗਣਿਤ ਅਤੇ ਸਾਇੰਸ ਵਿੱਚ ਯੂਨੀਵਰਸਿਟੀ ਆਫ਼ ਹੈਲਸਿੰਕੀ ਤੋਂ ਬੀਐਸਸੀ ਦੀ ਡਿਗਰੀ ਹਾਸਲ ਕੀਤੀ। ਉਸ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ 1975 ਵਿੱਚ ਓਪਰੇਸ਼ਨ ਖੋਜ ਵਿੱਚ ਮਾਸਟਰ ਡਿਗਰੀ ਕੀਤੀ, ਪੀਐਚ. ਡੀ. ਸਟੈਨਫੋਰਡ ਗ੍ਰੈਜੂਏਟ ਸਕੂਲ ਆਫ਼ ਬਿਜਨੈਸ ਤੋਂ ਕੀਤੀ। ਉਹ 1994 ਤੋਂ ਐਮ.ਆਈ.ਟੀ. ਦੀ ਫੈਕਲਟੀ ਵਿੱਚ ਹੈ। ਇਸ ਤੋਂ ਪਹਿਲਾਂ ਉਹ ਉੱਤਰੀ ਪੱਛਮੀ ਯੂਨੀਵਰਸਿਟੀ ਦੇ ਕੈਲੋਗ ਗ੍ਰੈਜੂਏਟ ਸਕੂਲ ਆਫ ਮੈਨੇਜਮੈਂਟ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ (1979-1982) ਅਤੇ ਯੇਲ ਯੂਨੀਵਰਸਿਟੀ ਦੇ ਸਕੂਲ ਆਫ ਮੈਨੇਜਮੈਂਟ (1983-1994) ਵਿੱਚ ਐਡਵਿਨ ਜੇ. ਬਾਇਨਕੀ ਪ੍ਰੋਫੈਸਰ ਆਫ਼ ਮੈਨੇਜਮੈਂਟ ਸੀ। ਹੌਮਸਟਰਮ ਨੂੰ 2010 ਦੇ ਹੈਲਸਿੰਕੀ ਅਲੂਮਨੀ ਐਸੋਸੀਏਸ਼ਨ ਯੂਨੀਵਰਸਿਟੀ ਦੁਆਰਾ ਸਾਲ ਦਾ ਅਲੂਮਨਸ ਚੁਣਿਆ ਗਿਆ ਸੀ।

ਹੌਮਸਟਰਮ, ਪ੍ਰਿੰਸੀਪਲ ਏਜੰਟ ਥਿਊਰੀ ਬਾਰੇ ਆਪਣੇ ਕੰਮ ਲਈ ਖਾਸ ਕਰਕੇ ਜਾਣਿਆ ਜਾਂਦਾ ਹੈ। ਵਧੇਰੇ ਆਮ ਤੌਰ 'ਤੇ, ਉਸਨੇ ਠੇਕਾ ਦੇ ਸਿਧਾਂਤ ਅਤੇ ਪ੍ਰੇਰਕਾਂ, ਖਾਸ ਤੌਰ 'ਤੇ ਜਦੋਂ ਉਸਨੇ ਫਰਮ ਦੀ ਥਿਊਰੀ, ਕਾਰਪੋਰੇਟ ਪ੍ਰਸ਼ਾਸਨ ਅਤੇ ਵਿੱਤੀ ਸੰਕਟਾਂ ਵਿੱਚ ਤਰਲਤਾ ਦੀਆਂ ਸਮੱਸਿਆਵਾਂ ਤੇ ਇਸਨੂੰ ਲਾਗੂ ਕੀਤਾ। ਉਸਨੇ 2007-2008 ਦੇ ਵਿੱਤੀ ਸੰਕਟ ਦੇ ਦੌਰਾਨ ਅਮਰੀਕੀ ਸਰਕਾਰ ਦੁਆਰਾ ਟੈਕਸਦਾਤਾ ਅਧਾਰਿਤ ਬੇਲਆਉਟਾਂ ਦੀ ਸ਼ਲਾਘਾ ਕੀਤੀ ਅਤੇ ਪੈਸੇ ਦੀ ਮਾਰਕੀਟ ਵਿੱਚ ਓਪੈਸਿਟੀ ਦੇ ਫਾਇਦਿਆਂ ਤੇ ਜ਼ੋਰ ਦਿੱਤਾ। [2]

ਹੌਮਸਟਰਮ ਅਮੈਰੀਕਨ ਅਕੈਡਮੀ ਆਫ਼ ਆਰਟਸ ਐਂਡ ਸਾਇੰਸਜ਼, ਇਕਾਨੋਮੀਟਰਕ ਸੋਸਾਇਟੀ ਅਤੇ ਅਮਰੀਕੀ ਵਿੱਤ ਐਸੋਸੀਏਸ਼ਨ ਵਿਖੇ ਫੈਲੋ, ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਜ਼ ਵਿੱਚ ਇੱਕ ਵਿਦੇਸ਼ੀ ਮੈਂਬਰ ਅਤੇ ਫਿਨਿਸ਼ ਅਕੈਡਮੀ ਆਫ ਸਾਇੰਸ ਐਂਡ ਲੈਟਰਸ ਦਾ ਮੈਂਬਰ ਹੈ। 2011 ਵਿੱਚ, ਉਸਨੇ ਇਕਾਨੋਮੀਟਰਕ ਸੁਸਾਇਟੀ ਦੇ ਪ੍ਰਧਾਨ ਵਜੋਂ ਸੇਵਾ ਕੀਤੀ। ਉਸ ਕੋਲ ਸਟਾਕਹੋਮ ਸਕੂਲ ਆਫ ਇਕਨਾਮਿਕਸ, ਸਵੀਡਨ, ਵਾਸਾ ਯੂਨੀਵਰਸਿਟੀ ਅਤੇ ਫਿਨਲੈਂਡ ਦੀ ਹੇਨਕੇਨ ਸਕੂਲ ਆਫ ਇਕਨਾਮਿਕਸ ਤੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਹੈ। ਹਾਲ ਹੀ ਵਿੱਚ ਉਸ ਨੂੰ ਮੁਦਰਾ ਅਰਥ ਸ਼ਾਸਤਰ ਅਤੇ ਵਿੱਤ ਵਿੱਚ 2012 ਦਾ ਬੈਨਕੁਅ ਡੀ ਫਰਾਂਸ- ਟੀਐਸਈ ਸੀਨੀਅਰ ਪੁਰਸਕਾਰ, 2013 ਦਾ ਵਿੱਤੀ ਅਰਥ-ਵਿਵਸਥਾ ਵਿੱਚ ਸਟੀਫਨ ਏ. ਰੌਸ ਇਨਾਮ ਅਤੇ ਇਨੋਵੇਟਿਵ ਕੁਆਂਟੀਟੇਟਿਵ ਐਪਲੀਕੇਸ਼ਨਾਂ ਲਈ 2013 ਦਾ ਸ਼ਿਕਾਗੋ ਮਰਕੈਂਟਾਈਲ ਐਕਸਚੇਂਜ - ਐਮ ਐਸ ਆਰ ਆਈ ਇਨਾਮ ਹਾਸਲ ਕੀਤਾ ਹੈ। 

ਹੌਮਸਟਰਮ 1999 ਤੋਂ 2012 ਤਕ ਨੋਕੀਆ ਦੇ ਬੋਰਡ ਆਫ਼ ਡਾਇਰੈਕਟਰਾਂ ਦਾ ਮੈਂਬਰ ਸੀ।[3][4] ਉਹ ਆਲਟੋ ਯੂਨੀਵਰਸਿਟੀ ਦੇ ਬੋਰਡ ਦਾ ਮੈਂਬਰ ਹੈ।[5]

2016 ਵਿੱਚ, ਹੌਮਸਟਰਮ ਨੇ "ਕੰਟਰੈਕਟ ਥਿਊਰੀ ਵਿੱਚ ਉਹਨਾਂ ਦੇ ਯੋਗਦਾਨ ਲਈ" ਓਲੀਵਰ ਹਾਟ ਦੇ ਨਾਲ ਅਲਫਰੇਡ ਨੋਬਲ ਦੀ ਯਾਦ ਵਿੱਚ ਆਰਥਿਕ ਵਿਗਿਆਨਾਂ ਵਿੱਚ ਸਵਰਿਜ ਰਿਕਸਬੈਂਕ ਪੁਰਸਕਾਰ ਜਿੱਤਿਆ ਸੀ। [6]

ਹਵਾਲੇ

[ਸੋਧੋ]
  1. Holmström, Bengt (2015). "Understanding the role of debt in the financial system". BIS Working Papers (479).
  2. http://www.nokia.com/global/about-nokia/about-us/governance/board/meet-the-board/
  3. "Nokia plans board of directors refresh, chairman to step down". Engadget.com. Retrieved 2016-10-10.
  4. Short biography, Archived 2011-09-28 at the Wayback Machine. CV Archived 2011-09-28 at the Wayback Machine., and publications Archived 2011-09-30 at the Wayback Machine. from MIT.
  5. "Press Release: The Prize in Economic Sciences 2016". The Royal Swedish Academy of Sciences. Retrieved 10 October 2016.