ਸਮੱਗਰੀ 'ਤੇ ਜਾਓ

ਪਿੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੱਧ ਭਾਰਤ ਦਾ ਇੱਕ ਪਿੰਡ
ਬੇਨਿਨ ਵਿੱਚ ਇੱਕ ਦੂਰ-ਦੁਰਾਡੇ ਪਿੰਡ

ਪਿੰਡ ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ[1] ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇਘਰ ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ ਖੇਤੀਬਾੜੀ ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।

ਭਾਰਤ ਦੇ ਪਿੰਡ

[ਸੋਧੋ]

"ਭਾਰਤ ਦੀ ਰੂਹ ਇਸ ਦੇ ਪਿੰਡਾਂ ਵਿੱਚ ਰਹਿੰਦੀ ਹੈ", ਮਹਾਤਮਾ ਗਾਂਧੀ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕਿਹਾ ਸੀ।[2] ਭਾਰਤ ਦੀ 2011 ਦੀ ਜਨ ਗਣਨਾ ਅਨੁਸਾਰ 68.84% ਭਾਰਤਵਾਸੀ (ਲਗਪੱਗ 83.31 ਕਰੋੜ ਲੋਕ) 640,867 ਪਿੰਡਾਂ ਵਿੱਚ ਵੱਸਦੇ ਸਨ।[3] ਭਾਰਤ ਦੇ ਪਿੰਡ ਅਜੇ ਵੀ ਪੱਛੜੇ ਹੋਏ ਹਨ ਤੇ ਉਥੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਸ ਨਾਲ ਸ਼ਹਿਰਾਂ ਵੱਲ ਪਰਵਾਸ ਵਧਿਆ ਹੈ ਪਰ ਸ਼ਹਿਰਾਂ ਵਿੱਚ ਵੀ ਰਹਿਣ ਲਈ ਲੋੜੀਂਦੀ ਥਾਂ ਨਹੀਂ ਹੈ ਕਿਉਂਕਿ ਉਹਨਾਂ ਦਾ ਵਿਕਾਸ ਵੀ ਯੋਜਨਵੱਧ ਢੰਗ ਨਾਲ ਨਹੀਂ ਹੋ ਰਿਹਾ।[4]

ਹਵਾਲੇ

[ਸੋਧੋ]
  1. https://www.youtube.com/watch?v=7aAdVenXVXs
  2. R.K. Bhatnagar. INDIA’S MEMBERSHIP OF ITER PROJECT Archived 2007-12-01 at the Wayback Machine.. PRESS INFORMATION BUREAU. GOVERNMENT OF INDIA, BANGALORE
  3. "Indian Census". Censusindia.gov.in. Retrieved 2012-04-09.
  4. ਡਾ. ਸ਼ਿਆਮ ਸੁੰਦਰ ਦੀਪਤੀ (2018-08-26). "ਪਿੰਡਾਂ ਨੂੰ ਬਚਾਉਣਾ ਕਿਉਂ ਹੈ ਜ਼ਰੂਰੀ?". ਪੰਜਾਬੀ ਟ੍ਰਿਬਿਊਨ. Retrieved 2018-08-28. {{cite news}}: Cite has empty unknown parameter: |dead-url= (help)[permanent dead link]

ਬਾਹਰੀ ਕੜੀਆਂ

[ਸੋਧੋ]