ਤੀਜੀ ਸੰਸਾਰ ਜੰਗ
ਤੀਜੀ ਸੰਸਾਰ ਜੰਗ, ਪਹਿਲੀ ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਉਸ ਮੰਨਘੜਤ ਜੰਗ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸੰਸਾਰ ਪੱਧਰ 'ਤੇ ਇੱਕ ਫੌਜੀ ਕਲੇਸ਼ ਹੋਵੇਗਾ। ਇਸ ਨਾਂਮ ਦੀ ਵਰਤੋਂ ਘੱਟੋ ਘੱਟ 1941 ਤੋਂ ਹੁੰਦੀ ਆਉਂਦੀ ਪਈ ਹੈ। ਕੁੱਝ ਇਸ ਨੂੰ ਠੰਢੀ ਜੰਗ ਜਾਂ ਅੱਤਵਾਦ ਦੇ ਖਿਲਾਫ ਜੰਗ ਨਾਲ ਜੋੜਦੇ ਹਨ। ਇਸ ਦੇ ਉਲਟ, ਕਈਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਕਲੇਸ਼ ਪਿਛਲੀਆਂ ਸੰਸਾਰ ਜੰਗਾਂ ਦੀ ਹੱਦ ਪਾਰ ਕਰ ਜਾਵੇਗਾ ਅਤੇ ਇਸਦੇ ਅੰਜਾਮ ਬਹੁਤ ਮਾੜੇ ਹੋਣਗੇ।
ਦੂਜੀ ਸੰਸਾਰ ਜੰਗ ਦੇ ਅਖੀਰਲੇ ਸਮੇਂ ਵਿੱਚ ਪਰਮਾਣੂ ਹਥਿਆਰਾਂ ਦੀ ਤਰੱਕੀ ਅਤੇ ਵਰਤੋਂ ਵੱਧ ਹੋਣ ਕਾਰਣ ਤੀਜੀ ਸੰਸਾਰ ਜੰਗ ਦੇ ਕਰਕੇ ਇੱਕ ਪਰਮਾਣੂ ਕਿਆਮਤ ਦਾ ਖਦਸ਼ਾ ਜ਼ਾਹਰ ਕੀਤਾ ਜਾਂਦਾ ਹੈ ਜਿਸ ਨਾਲ ਮਨੁੱਖੀ ਸੱਭਿਅਤਾ ਨੂੰ ਖ਼ਾਸਾ ਨੁਕਸਾਨ ਹੋ ਸਕਦਾ ਹੈ। ਤੀਜੀ ਸੰਸਾਰ ਜੰਗ ਇੱਕ ਬਾਓਲੌਜਿਕਲ ਜੰਗ ਵੀ ਹੋ ਸਕਦੀ ਹੈ ਇਹ ਵੀ ਅੰਦਾਜਾ ਲਗਾਇਆ ਜਾ ਰਿਹਾ ਹੈ। ਇਹ ਜਾਣੇ ਵਿੱਚ ਵੀ ਹੋ ਸਕਦਾ ਹੈ ਅਤੇ ਅਣਜਾਣੇ ਵਿੱਚ ਵੀ, ਅਣਜਾਣੇ ਵਿੱਚ ਭਾਵ ਗਲਤੀ ਨਾਲ ਕੋਈ ਰਸਾਇਣ ਦਾ ਲੀਕ ਹੋਣਾ। ਇਸ ਤਰ੍ਹਾਂ ਦੇ ਵੱਡੇ ਪੱਧਰ ਦੇ ਕਿਆਮਤੀ ਵਾਰਦਾਤਾਂ ਹੋਣ ਨਾਲ ਧਰਤੀ ਦੀ ਸਤ੍ਹਾ ਬੇਆਬਾਦ ਹੋ ਸਕਦੀ ਹੈ।
ਦੂਜੀ ਸੰਸਾਰ ਜੰਗ ਦੀ ਸ਼ੁਰੂਆਤ ਤੋਂ ਪਹਿਲਾਂ (ਜੋ ਕਿ 1939 ਵਿੱਚ) ਪਹਿਲੀ ਸੰਸਾਰ ਜੰਗ (1914-1918) ਨੂੰ ਸਾਰੀਆਂ ਜੰਗਾਂ ਦਾ ਅੰਤ ਕਰਨ ਵਾਲੀ ਜੰਗ ਮੰਨਿਆ ਜਾਂਦਾ ਸੀ। ਲੋਕਾਂ ਦਾ ਇਹ ਮੰਨਣਾ ਸੀ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਇਸ ਤੋਂ ਵੱਡਾ ਸੰਸਾਰ ਪੱਧਰ ਦਾ ਕੋਈ ਕਲੇਸ਼ ਨਹੀਂ ਹੋਵੇਗਾ। ਪਹਿਲੀ ਸੰਸਾਰ ਜੰਗ ਦੇ ਵੇਲੇ ਇਜ ਨੂੰ ਸਿਰਫ "ਮਹਾਨ ਜੰਗ" ਦੇ ਨਾਂਮ ਨਾਲ ਜਾਣਿਆ ਜਾਂਦਾ ਸੀ। ਪਰ 1939 ਵਿੱਚ ਦੂਜੀ ਸੰਸਾਰ ਜੰਗ ਛਿੜਨ ਨੇ ਇਹ ਸਾਬਤ ਕਰ ਦਿੱਤਾ ਕਿ ਮਨੁੱਖਤਾ ਹਜੇ ਵੀ ਜੰਗਾਂ ਦੇ ਚੱਕਰਾਂ ਵਿੱਚ ਹੀ ਫਸੀ ਹੋਈ ਹੈ।
ਨਿਰੁਕਤੀ
[ਸੋਧੋ]ਟਾਈਮ ਮੈਗਜ਼ੀਨ
[ਸੋਧੋ]ਟਾਈਮ ਮੈਗਜ਼ੀਨ "ਤੀਜੀ ਸੰਸਾਰ ਜੰਗ" ਲਫ਼ਜ਼ ਦੀ ਵਰਤੋਂ ਕਰਨ ਵਾਲੇ ਪਹਿਲਿਆਂ ਵਿੱਚੋਂ ਇੱਕ ਸੀ। ਇਸਦੀ ਪਹਿਲੀ ਵਰਤੋਂ 3 ਨਵੰਬਰ, 1941 ਨੂੰ ਟਾਈਮ ਮੈਗਜ਼ੀਨ ਦੇ "ਕੌਮੀ ਮੁੱਦੇ" ਵਾਲੇ ਹਿੱਸੇ ਵਿੱਚ ਹੋਈ ਮਿਲਦੀ ਹੈ (ਪਰਲ ਹਾਰਬਰ ਉੱਤੇ 7 ਨਵੰਬਰ, 1941 ਨੂੰ ਹੋਏ ਜਪਾਨੀ ਹਮਲੇ ਤੋਂ ਪਹਿਲਾਂ)। 22 ਮਾਰਚ, 1943 ਨੂੰ ਟਾਈਮ ਮੈਗਜ਼ੀਨ ਦੇ "ਵਿਦੇਸ਼ੀ ਖਬਰਾਂ" ਵਾਲੇ ਹਿੱਸੇ ਵਿੱਚ ਇਸਦਾ ਫਿਰ ਤੋਂ ਜ਼ਿਕਰ ਹੋਇਆ। ਟਾਈਮ ਮੈਗਜ਼ੀਨ ਇਸ ਲਫਜ਼ ਦੀ ਵਰਤੋਂ ਅਗਲੇ ਪੂਰੇ ਦਹਾਕੇ ਵਿੱਚ ਕਰਦੀ ਰਹੀ।
ਫੌਜੀ ਵਿਉਂਤਾਂ
[ਸੋਧੋ]ਠੰਢੀ ਜੰਗ ਦੇ ਸਮੇਂ ਤੋਂ ਹੀ ਫੌਜੀ ਵਿਉਂਤਕਾਰ ਕਈ ਤਰ੍ਹਾਂ ਦੇ ਅੰਦਾਜੇ ਲਗਾਉਂਦੇ ਪਏ ਹਨ ਤਾਂ ਕਿ ਉਹ ਸਭ ਤੋਂ ਘਟੀਆ ਵਾਰਦਾਤਾਂ ਲਈ ਵੀ ਤਿਆਰ ਰਹਿਣ। ਇਨ੍ਹਾਂ ਵਿੱਚੋਂ ਕੁੱਝ ਵਿਉਂਤਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਹਨ ਅਤੇ ਕਈ ਕੁੱਝ ਹੱਦ ਤੱਕ ਅਤੇ ਕਈ ਪੂਰੀ ਤਰ੍ਹਾਂ ਹੀ ਨਕਾਰ ਦਿੱਤੀਆਂ ਹਨ।