ਡਿਜੀਟਲ ਬਟੂਆ
ਡਿਜਟਲ ਬਟੂਆ ਜਾਂ ਈ ਬਟੂਆ, ਇੱਕ ਬਿਜਲਾਣੂ ਆਲਾ ਹੈ ਜੋ ਨਕਦੀ ਦੇ ਬਿਜਲਈ ਜਾਂ ਬਿਜਲਾਣਵੀ ਲੈਣ ਦੇਣ ਜਾਂ ਭੁਗਤਾਣ ਲਈ ਵਰਤਿਆ ਜਾਂਦਾ ਹੈ।ਇਸ ਵਿੱਚ ਕੰਪਿਊਟਰ ਰਾਹੀਂ ਔਨ-ਲਾਈਨ ਖਰੀਦੋ ਫ਼ਰੋਖ਼ਤ ਜਾਂ ਕਿਸੇ ਭੰਡਾਰ ਤੇ ਜਾ ਕੇ ਇੱਕ ਚੁਸਤ ਜਾਂ ਆਮ ਫ਼ੋਨ ਰਾਹੀਂ ਨਕਦੀ ਦਾ ਲੈਣ ਦੇਣ ਕਰਕੇ ਖ਼ਰੀਦਾਰੀ ਕਰਨਾ ਸ਼ਾਮਲ ਹੈ।ਕਿਸੇ ਧਾਰਕ ਦੇ ਬੈਂਕ ਖਾਤੇ ਨੂੰ ਵੀ ਇਸ ਡਿਜਟਲ ਜਾਂ ਈ ਬਟੂਏ ਨਾਲ ਜੋੜਿਆ ਜਾ ਸਕਦਾ ਹੈ।ਧਾਰਕ ਦੇ ਸ਼ਨਾਖ਼ਤੀ ਕਾਰਡ, ਸਿਹਤ ਬੀਮਾ ਕਾਰਡ ਆਦਿ ਕਈ ਕਾਰਡ ਵੀ ਸਮਾਰਟ ਫ਼ੋਨਾਂ ਰਾਹੀਂ, ਈ ਬਟੂਏ ਵਿੱਚ ਰੱਖੇ ਜਾ ਸਕਦੇ ਹਨ।ਇਹ ਦਸਤਾਵੇਜ਼ ਬੇਤਾਰ ਦੁਆਰਾ ਕਿਸੇ ਵਪਾਰੀ ਦੇ ਟਰਮੀਨਲ ਦੇ ਸਪੁਰਦ ਕੀਤੇ ਜਾ ਸਕਦੇ ਹਨ।ਇਸ ਤਰਾਂ ਦੇ ਅਸਾਨ ਪ੍ਰਦਾਨ ਨੂੰ ਐਨ ਆਫ ਸੀ ਜਾਂ ਨੀਅਰ ਫ਼ੀਲਡ ਕਮਿਊਨੀਕੇਸ਼ਨ NFC ਦਾ ਨਾਂ ਦਿੱਤਾ ਗਿਆ ਹੈ।ਡਿਜਿਟਲ ਬਟੂਇਆਂ ਦੀ ਵਰਤੋਂ ਨਾ ਕੇਵਲ ਨਕਦੀ ਦੇ ਲੈਣ ਦੇਣ ਬਲਕਿ ਉਮਰ ਦੀ ਤਸਦੀਕ, ਜੀਵਨ ਪ੍ਰਮਾਣ ਪੱਤਰ ਤੇ ਹੋਰ ਸ਼ਖ਼ਸੀ ਤਸਦੀਕਾਂ ਲਈ ਦਿਨੋ-ਦਿਨ ਵੱਧ ਰਹੀ ਹੈ।ਜਪਾਨ ਵਿੱਚ, ਜਿੱਥੇ ਇਸ ਨੂੰ '' ਵੈਲਟ ਮੋਬਾਈਲਸ'' ਦਾ ਨਾਂ ਦਿੱਤਾ ਗਿਆ ਹੈ, ਇਸ ਦਾ ਚਲਨ ਬਹੁਤ ਵਧ ਚੁੱਕਾ ਹੈ।[1]
ਤਕਨੀਕੀ
[ਸੋਧੋ]ਸਾਫਟਵੇਅਰ ਤੇ ਸੂਚਨਾ ਡਿਜਟਲ ਬਟੂਏ ਦੇ ਮੁੱਖ ਅੰਗ ਹਨ।ਸਾਫਟਵੇਅਰ ਸ਼ਖਸੀ ਸੂਚਨਾ ਦੀ ਐਨਕਰਿਪਸ਼ਨ ਤੇ ਸੁਰੱਖਿਆ ਉਪਲਬਧ ਕਰਾਂਉਦਾ ਹੈ।ਡਿਜਟਲ ਬਟੂਏ ਇੱਕ ਸੇਵਾ ਚਲਾਉਣ ਵਾਲੇ ਦੇ ਸਰਵਰ ਤੇ ਸੰਗ੍ਰਹਿਤ ਕੀਤੇ ਜਾਂਦੇ ਹਨ।ਸਰਵਰ ਪਾਸੇ ਵਾਲੇ ਡਿਜਟਲ ਬਟੂਏ ਨੂੰ ਥਿਨ ਵੈਲਟ ਵੀ ਕਹਿੰਦੇ ਹਨ, ਇਹ ਕਿਸੇ ਸੰਸਥਾ ਦੁਆਰਾ ਕਿਸੇ ਵਿਅਕਤੀ ਲਈ ਆਪਣੇ ਸਰਵਰ ਤੇ ਸੰਗ੍ਰਹ ਕੀਤਾ ਜਾਂ ਬਣਾਇਆ ਜਾਂਦਾ ਹੈ।ਸਰਵਰ ਸੰਗ੍ਰਹਿਤ ਡਿਜਟਲ ਬਟੂਇਆਂ ਦਾ ਰੁਝਾਨ ਬਹੁਤ ਪਰਚੂਨ ਵਪਾਰੀਆਂ ਵਿੱਚ, ਸੁਰੱਖਿਆ ਕਾਰਨਾਂ ਕਰਕੇ ਤੇ ਆਖਰੀ ਸਿਰੇ ਦੇ ਗ੍ਰਾਹਕਾਂ ਦੀ ਵਧੇਰੇ ਸੰਤੁੰਸ਼ਟੀ ਕਰਕੇ, ਦਿਨਬਦਿਨ ਵੱਧ ਰਿਹਾ ਹੈ।ਡਿਜਟਲ ਬਟੂਏ ਦਾ ਸੂਚਨਾ ਅੰਗ ਮੁੱਖ ਤੌਰ 'ਤੇ ਵਰਤੋਂਕਾਰ ਦੁਆਰਾ ਚੜ੍ਹਾਈ ਜਾਣ ਵਾਲੀ ਸੂਚਨਾ ਦਾ ਅਧਾਰ ਡੈਟਾ ਹੈ।ਇਸ ਸੂਚਨਾ ਵਿੱਚ ਬਿਲਿੰਗ ਪਤਾ, ਡਾਕ ਪਤਾ, ਭੁਗਤਾਨ ਦੇ ਵਸੀਲੇ (ਡੈਬਿਟ ਕਾਰਡ, ਕਰੈਡਿਟ ਕਾਰਡ ਨੰਬਰ, ਬੈਂਕ ਖਾਤੇ ਨੰਬਰ ਆਦਿ) ਸ਼ਾਮਲ ਹਨ।
ਡਿਜਿਟਲ ਬਟੂਏ ਦਾ ਕੁੰਜੀਵੱਤ ਨੁਕਤਾ ਇਹ ਹੈ ਕਿ ਇਸ ਵਿੱਚ ਡਿਜਟਲ ਬਟੂਆ ਪ੍ਰਣਾਲੀ, ਤੇ ਡਿਜਟਲ ਬਟੂਆ ਆਲਾ ਦੋਨੋਂ ਸ਼ਾਮਲ ਹਨ।ਉਦਾਹਰਨ ਲਈ ਮੋਬਾਈਲ ਫ਼ੋਨ ਅਧਾਰਤ ਪੇਟੀਐੱਮ ਡਿਜਟਲ ਬਟੂਆ ਹੈ ਜੋ ਨਾ ਕੇਵਲ ਸਮਾਰਟ ਫ਼ੋਨ ਬਲਕਿ ਸਧਾਰਨ ਫ਼ੋਨ ਤੇ ਵੀ ਆਈ ਵੀ ਆਰ ਐਸ ਪ੍ਰਣਾਲੀ ਰਾਹੀਂ ਟੋਲ ਫ੍ਰੀ ਨੰਬਰ ਰਾਹੀਂ ਵੀ ਚੱਲਦਾ ਹੈ।ਐਪਲ ਦਾ ਆਈ ਓ ਐਸ ਤੇ ਚਲਨ ਵਾਲਾ ''ਐਪਲ ਪੇ'' ਇੱਕ ਹੋਰ ਉਦਾਹਰਨ ਹੈ।[2]
ਡਿਜਟਲ ਬਟੂਏ ਦਾ ਚਲਨ ਏਸ਼ੀਆਈ ਮੁਲਕਾਂ ਵਿੱਚ ਖ਼ਾਸ ਕਰਕੇ ਨਵ��ਬਰ ਮਹੀਨੇ ਵਿੱਚ ਭਾਰਤ ਵਿੱਚ ਹੋਈ ਨੋਟਬੰਦੀ ਕਾਰਨ ਭਾਰਤ ਵਿੱਚ ਵਧਦਾ ਜਾ ਰਿਹਾ ਹੈ।ਮਾਸਟਰਕਾਰਡ ਦੇ ਮੋਬਾਈਲ ਖ਼ਰੀਦਾਰੀ ਸਰਵੇਖਣ(ਅਕਤੂਬਰ-ਦਸੰਬਰ 2015) ਨੇ 8500, 18-64 ਸਾਲ ਦੀ ਉਮਰ ਦੇ ਬਾਲਗ਼ਾਂ ਵਿੱਚ ਚੀਨ ਵਿੱਚ 45%, ਭਾਰਤ ਵਿੱਚ 36.7% ਤੇ ਸਿੰਗਾਪੁਰ ਵਿੱਚ 23.3% ਨੂੰ ਇਸ ਦੇ ਵਰਤੋਂਕਾਰਾਂ ਵੱਜੋਂ ਦਰਸਾਇਆ ਹੈ।ਇਸ ਖੇਤਰ ਦੇ 48.5% ਗ੍ਰਾਹਕ ਤੇ ਭਾਰਤ ਦੇ 76.4% ਗ੍ਰਾਹਕ ਸਮਾਰਟ ਫ਼ੋਨਾਂ ਰਾਹੀਂ ਵਰਤੋਂ ਕਰਦੇ ਹਨ।ਪਿਛਲੇ ਸਾਲ ਤੋਂ ਇਹ 29.3% ਜ਼ਿਆਦਾ ਹੈ।ਇਸ ਕਾਰਨ ਰਿਲਾਇੰਸ, ਫਲਿਪਕਾਰਟ ਤੇ ਐਮਜ਼ਨ ਇੰਡੀਆ ਕਾਮਰਸ ਵੈੱਬਸਾਈਟ ਕੰਪਨੀਆਂ ਨੇ ਆਪਣੇ ਡਿਜਟਲ ਵੈਲਟ ਬਣਾਏ ਹਨ।[3]
ਡਿਜਟਲ ਬਟੂਇਆਂ ਦੀ ਵਰਤੋਂ
[ਸੋਧੋ]ਡਿਜਟਲ ਬਟੂਏ ਆਮ ਕਰਕੇ ਗ੍ਰਾਹਕਾਂ ਲਈ ਮੁਫ਼ਤ ਹੁੰਦੇ ਹਨ।ਕੁੱਝ ਬਟੂਏ ਵੇਚਣ ਵਾਲੇ ਵਪਾਰੀਆਂ ਕੋਲੋਂ ਹਰ ਸਫਲ ਲੈਣ ਦੇਣ ਦੀ ਕਮਿਸ਼ਨ ਕੱਟਦੇ ਹਨ।ਕਈ ਹਾਲਤਾਂ ਵਿੱਚ ਇੱਕ ਨਿਰਧਾਰਤ ਸਮਾਂਬੱਧ ਫ਼ੀਸ ਵਪਾਰੀਆਂ ਕੋਲੋਂ ਲੀਤੀ ਜਾਂਦੀ ਹੈ।[4]
ਹਵਾਲੇ
[ਸੋਧੋ]- ↑ Clark, Sarah. "NTT Docomo to take Japanese mobile wallet global". NFC World. Retrieved March 23, 2013.
- ↑ http://www.kirklennon.com/a/applepay.html
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-08-17. Retrieved 2016-12-20.
- ↑ Computer World[ਹਵਾਲਾ ਲੋੜੀਂਦਾ]