ਜਾਰਜ ਈਸਟਮੈਨ
ਜਾਰਜ ਈਸਟਮੈਨ | |
---|---|
ਜਨਮ | ਵਾਟਰਵਿਲੇ ਨਿਊਯਾਰਕ ਅਮਰੀਕਾ | ਜੁਲਾਈ 12, 1854
ਮੌਤ | ਮਾਰਚ 14, 1932 ਰੌਕਸਟ, ਅਮਰੀਕਾ | (ਉਮਰ 77)
ਕਬਰ | ਈਸਟਮੈਨ ਬਿਜਨਸ ਪਾਰਕ (ਕੋਡਕ ਪਾਰਕ) |
ਰਾਸ਼ਟਰੀਅਤਾ | ਅਮਰੀਕਾ |
ਪੇਸ਼ਾ | ਉਦਯੋਗਪਤੀ, ਖੋਜੀ ਅਤੇ ਪਰਉਪਕਾਰੀ |
ਲਈ ਪ੍ਰਸਿੱਧ | ਈਸਟਮੈਨ ਕਲਰ, ਫੋਟੋਗ੍ਰਾਫੀ ਖੋਜੀ |
Parent | ਜਾਰਜ ਵਸ਼ਿੰਗਟਨ ਈਸਟਮੈਨ ਅਤੇ ਮਾਰੀਆ ਕਿਲਬੋਰਨ |
ਦਸਤਖ਼ਤ | |
ਜਾਰਜ ਈਸਟਮੈਨ (12 ਜੁਲਾਈ, 1854-14 ਮਾਰਚ, 1932) ਅਮਰੀਕਾ ਦੇ ਫਿਲਮਕਾਰ ਨੂੰ ਕੈਮਰੇ ਦੀ ਫਿਲਮ ਦਾ ਖੋਜੀ ਸੀ।
ਫ਼ਿਲਮਾਂ ਦਾ ਕੰਮ
[ਸੋਧੋ]ਉਸ ਨੂੰ ਫੋਟੋ ਖਿੱਚਣ ਦਾ ਸ਼ੌਕ ਸੀ ਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਕੈਮਰਾ ਖਰੀਦਿਆ| ਉਨ੍ਹੀਂ ਦਿਨੀਂ ਇਹ ਫੋਟੋ ਕੱਚ ਦੀ ਇੱਕ ਗਿੱਲੀ ਪਲੇਟ 'ਤੇ ਲਾਹੇ ਜਾਂਦੇ ਸਨ, ਜੋ ਸਾਫ ਨਹੀਂ ਆਉਂਦੇ ਸਨ | ਈਸਟਮੈਨ ਨੇ ਇਸ ਸਮੱਸਿਆ 'ਤੇ ਵਿਚਾਰ ਕਰਦੇ ਹੋਏ ਇਸ ਦਿਸ਼ਾ ਵਿੱਚ ਪ੍ਰਯੋਗ ਸ਼ੁਰੂ ਕੀਤੇ | ਅੱਡੋ-ਅੱਡ ਰਸਾਇਣਾਂ ਦੇ ਇਸਤੇਮਾਲ ਦੇ ਬਾਅਦ ਉਹ ਇਹੋ ਜਿਹੀਆਂ ਸੁੱਕੀਆਂ ਪਲੇਟਾਂ ਬਣਾਉਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ 'ਤੇ ਫੋਟੋ ਸਾਫ ਆਉਂਦੇ ਸਨ |
ਇਸ ਨੂੰ ਲੰਦਨ ਅਤੇ ਅਮਰੀਕਾ ਵਿੱਚ ਪੇਟੈਂਟ ਕਰਵਾ ਲਿਆ | ਹੁਣ ਉਸ ਨੇ ਫੋਟੋਗ੍ਰਾਫਰੀ ਦੀ ਦੁਕਾਨ ਖੋਲ੍ਹ ਲਈ| ਕੰਮ ਕਰਦੇ ਸਮੇਂ ਸ਼ੀਸ਼ੇ ਦੀਆਂ ਪਲੇਟਾਂ ਕੈਮਰੇ ਵਿਚੋਂ ਕੱਢਦੇ ਸਮੇਂ ਟੁੱਟ ਜਾਂਦੀਆਂ ਸਨ| ਈਸਟਮੈਨ ਸ਼ੀਸ਼ੇ ਦੀ ਥਾਂ ਤੇ ਲਾਚੀਲੀ ਚੀਜ਼ ਦੀ ਵਰਤੋਂ ਦੀ ਖੋਜ ਕੀਤੀ। ਇਸ ਫਿਲਮ 'ਤੇ ਖਿੱਚੇ ਗਏ ਫੋਟੋ ਕਾਫੀ ਬਿਹਤਰੀਨ ਆਉਂਦੇ ਸਨ ਅਤੇ ਉਨ੍ਹਾਂ ਵਿੱਚ ਖਾਸੀ ਚਮਕ ਹੁੰਦੀ ਸੀ | ਉਨ੍ਹਾਂ ਨੇ ਆਪਣੀ ਕੈਮਰਾ ਫਿਲਮ ਦਾ ਪੇਟੈਂਟ ਕਰਾਇਆ| ਇਤਿਹਾਸ ਵਿੱਚ ਜਾਰਜ ਈਸਟਮੈਨ ਦਾ ਨਾਂਅ ਹਮੇਸ਼ਾ-ਹਮੇਸ਼ਾ ਲਈ ਦਰਜ ਹੋ ਚੁੱਕਾ ਹੈ |
ਸਨਮਾਨ
[ਸੋਧੋ]- 1930 ਵਿੱਚ ਅਮਰੀਕੀ ਰਸਾਇਣ ਸੰਸਥਾ ਦਾ ਸੋਨੇ ਦਾ ਤਗਮਾ
- 1934 ਉਹਨਾਂ ਦੀ ਯਾਦ ਵਿੱਚ ਕੋਡਕ ਪਾਰਕ ਵਿੱਚ ਯਾਦਗਾਰ ਬਣਾਈ ਗਈ।
- 12 ਜੁਲਾਈ, 1954 ਅਮਰੀਕਾ ਨੇ ਉਹਨਾਂ ਦੀ ਯਾਦ ਵਿੱਚ 3-ਸੈਂਟ ਦੀ ਡਾਕ ਵਿਭਾਗ ਨੇ ਟਿਕਟ ਜਾਰੀ ਕੀਤੀ।
- 1954 ਉਹਨਾਂ ਦੀ 100ਵੀਂ ਜਨਮ ਵਰ੍ਹੇ ਗੰਢ ਤੇ ਯਾਦਗਾਰ ਸਥਾਪਤ ਕੀਤੀ।
- 2009, ਉਹਨਾਂ ਦਾ ਬੁੱਤ ਲਗਾਇਆ ਗਿਆ।
- 1966 ਉਹਨਾਂ ਦੇ ਘਰ ਨੂੰ ਕੌਮੀ ਇਤਿਹਾਸਕ ਯਾਦਗਾਰ ਐਲਾਨ ਕੀਤਾ
- ਮਿਸੀਸਿੱਪੀ ਸਟੇਟ ਯੂਨੀਵਰਸਿਟੀ ਦੇ ਆਡੀਟੋਰੀਅਮ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ।