ਚੀਨੀ ਨੂਡਲਸ
ਚੀਨੀ ਨੂਡਲਸ | |
---|---|
ਸਰੋਤ | |
ਸੰਬੰਧਿਤ ਦੇਸ਼ | ਚੀਨ |
ਨੂਡਲਸ ਚੀਨੀ ਪਕਵਾਨਾਂ ਵਿੱਚ ਇੱਕ ਬਹੁਤ ਮਹੱਤਵਪੂਰਨ ਖਾਦ ਪਦਾਰਥ ਹੈ। ਚੀਨੀ ਨੂਡਲਸ ਨੂੰ ਬਣਾਉਣ ਦੀਆਂ ਬਹੁਤ ਸਾਰੀਆਂ ਵਿਧੀਆਂ ਹਨ ਜੋ ਭੂਗੋਲ ਅਤੇ ਪਦਾਰਥਾਂ ਦੀ ਚੋਣ ਉੱਪਰ ਨਿਰਭਰ ਕਰਦੀ ਹੈ। ਇਹ ਚੀਨ ਦੇ ਸਭ ਤੋਂ ਵੱਧ ਪ੍ਰਚੱਲਿਤ ਖਾਣਿਆਂ ਵਿਚੋਂ ਇੱਕ ਹਨ ਅਤੇ ਚੀਨ ਤੋਂ ਬਿਨਾਂ ਸਿੰਗਾਪੁਰ ਅਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਵੀ ਖੇਤਰੀ ਪਕਵਾਨ ਹੈ।
ਚੀਨੀ ਅੰਦਾਜ ਵਾਲੇ ਨੂਡਲਸ ਹੁਣ ਪੂਰਬੀ ਏਸ਼ੀਆਈ ਦੇਸ਼ਾਂ ਜਿਹਨਾਂ ਵਿੱਚ ਕੋਰੀਆ, ਜਾਪਾਨ ਅਤੇ ਕਈ ਦੱਖਣ-ਪੂਰਬੀ ਏਸ਼ੀਆਈ ਦੇਸ਼ ਜਿਵੇਂ ਵੀਅਤਨਾਮ, ਫਿਲੀਪੀਨਸ, ਥਾਈਲੈਂਡ ਅਤੇ ਕੰਬੋਡੀਆ ਵਰਗੇ ਦੇਸ਼ਾਂ ਵਿੱਚ ਵੀ ਆਪਣੀ ਜਗ੍ਹਾ ਬਣਾ ਰਹੇ ਹਨ।
ਨਾਮਕਰਨ
[ਸੋਧੋ]ਚੀਨੀ ਨੂਡਲਾਂ ਦਾ ਨਾਮਕਰਨ ਬਾਰੇ ਜਾਣਨਾ ਇੱਕ ਮੁਸ਼ਕਿਲ ਕੰਮ ਹੈ ਕਿਓਂਕੀ ਇਹ ਚੀਨ ਵਿੱਚ ਬੇਅੰਤ ਕਿਸਮ ਵਿੱਚ ਬਣਾਏ ਜਾਂਦੇ ਹਨ ਅਤੇ ਹਰ ਉਪਭਾਸ਼ਾ ਵਿੱਚ ਇਸਦਾ ਵੱਖਰਾ ਨਾਮ ਹੈ। ਚੀਨੀ ਭਾਸ਼ਾ ਵਿੱਚ, ਮੀਆਂ (miàn) (ਸਰਲੀਕ੍ਰਿਤ ਚੀਨੀ ਸ਼ਬਦ: 面; ਪਰੰਪਰਾਗਤ ਚੀਨੀ ਸ਼ਬਦ: 麵; ਚੀਨੀ ਲੋਕ ਅਕਸਰ ਉਚਾਰਦੇ ਹਨ, "ਮੀਨ" ਜਾਂ "ਮੇਨ") ਤੋਂ ਭਾਵ ਹੈ ਨੂਡਲਸ ਜੋ ਕਣਕ ਤੋਂ ਬਣੇ ਹੋਣ ਜਦਕਿ ਫੇਨ (fěn) (粉) ਜਾਂ "ਫਨ" ਤੋਂ ਭਾਵ ਹੈ ਨੂਡਲਸ ਜੋ ਚਾਵਲ ਦੇ ਆਟੇ ਜਾਂ ਮੰਗ ਬੀਨ ਸਟਾਰਚ ਜਾਂ ਕਿਸੇ ਹੋਰ ਸਟਾਰਚ ਤੋਂ ਬਣੇ ਹੋਣ। ਨੂਡਲ ਦੀ ਹਰ ਕਿਸਮ ਦ ਨਾਮ ਮੰਦਾਰਿਨ ਵਿੱਚ ਵੀ ਉਵੇਂ ਲਿਆ ਜਾਂਦਾ ਹੈ ਜਿਵੇਂ ਆਮ ਚੀਨੀ ਭਾਸ਼ਾ ਵਿੱਚ ਪਰ ਹਾਂਗਕਾਂਗ ਅਤੇ ਗੁਆਂਢੀ ਖੇਤਰ ਗੁਆਨਡਾਂਗ ਵਿੱਚ ਇਹ ਕੰਤੋਨੀ ਅਨੁਸਾਰ ਉਚਾਰਿਆ ਜਾਂਦਾ ਹੈ। ਤਾਈਵਾਨ, ਮਲੇਸ਼ੀਆ, ਸਿੰਗਾਪੁਰ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ ਜਿੱਥੇ ਚੀਨੀ ਪਰਵਾਸੀ ਮੌਜੂਦ ਹਨ, ਉਹ ਹੁੱਕੇਨ (ਮਿਨ ਨਾਨ) ਸ਼ਬਦ ਦੀ ਵਰਤੋਂ ਕਰਦੇ ਹਨ।
ਇਤਿਹਾਸ
[ਸੋਧੋ]ਨੂਡਲਸ ਦੇ ਪ੍ਰਮਾਣਿਕ ਇਤਿਹਾਸ ਬਾਰੇ ਪਹਿਲਾ ਤੱਥ ਇੱਕ ਪੁਸਤਕ ਵਿੱਚ ਮਿਲਦਾ ਹੈ ਜੋ ਪੂਰਬੀ ਹਾਨ ਵੰਸ਼ ਦੇ ਸਮੇਂ (25-220) ਦੀ ਹੈ।[1] ਨੂਡਲਸ ਜੋ ਅਕਸਰ ਕਣਕ ਤੋਂ ਬਣਾਏ ਜਾਂਦੇ ਸਨ, ਹਾਨ ਵੰਸ਼ (206 ਈ. ਪੂ.-220 ਈ.) ਦੇ ਸਮੇਂ ਭੋਜਨ ਦਾ ਜਰੂਰੀ ਅੰਗ ਬਣ ਗਏ।[2] ਸਾਂਗ ਵੰਸ਼ (960-1279) ਦੇ ਸਮੇਂ, ਸ਼ਹਿਰਾਂ ਵਿੱਚ ਨੂਡਲਸ ਦੀਆਂ ਦੁਕਾਨਾਂ ਆਮ ਹੋ ਗਈਆਂ ਜੋ ਸਾਰੀ ਰਾਤ ਖੁੱਲੀਆਂ ਰਹਿੰਦੀਆਂ ਸਨ। ਚੀਨ ਵਿੱਚ ਮੁੱਢਲੇ ਰਾਜਵੰਸ਼ਾਂ ਦੇ ਸਮੇਂ ਤੱਕ ਨੂਡਲਸ ਨੂੰ ਸੂਪ ਕੇਕ (湯餅) ਕਿਹਾ ਜਾਂਦਾ ਸੀ। ਇਸਦਾ ਸਰੋਤ ਸਾਨੂੰ ਸਾਂਗ ਵੰਸ਼ ਦੇ ਰਾਜ-ਵਿਦਵਾਨ ਹਾਂਗ ਚਾਓਂਗ ਦੀ ਪੁਸਤਕ "ਅ ਡਿਲਾਇਟਫੁਲ ਮਿਕਸਡ ਡਿਸਕਸ਼ਨ ਆਨ ਵੈਰੀਅਸ ਸਕੌਲਰਲੀ ਟੌਪਿਕਸ" (ਚੀਨੀ: 靖康緗素雜記; ਪਿਨਯਿਨ: jìngkāngxiāngsùzájì, ਸਕਰੌਲ 2) ਵਿੱਚ ਮਿਲਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਦੇ ਖਾਣਿਆਂ ਨੂੰ "ਬਿੰਗ" ਕਿਹਾ ਜਾਂਦਾ ਸੀ ਅਤੇ ਇਹ ਬਣਾਉਣ ਦੇ ਢੰਗ ਪੱਖੋਂ ਦੂਜੇ ਤੋਂ ਵੱਖ ਹੁੰਦੇ ਸਨ।[3] 2002 ਵਿੱਚ ਪੁਰਾਤਤਵ ਵਿਭਾਗ ਨੇ ਚੀਨ ਵਿੱਚ ਪੀਲੀ ਨਦੀ ਦੇ ਕਿੱਜਾ ਸੱਭਿਆਚਾਰ ਵਿੱਚ ਸ਼ਾਮਿਲ ਲੱਜਾ ਪੁਰਾਤਤਵ ਸਥਲ ਵਿਖੇ ਖੁਦਾਈ ਦੌਰਾਨ ਇੱਕ ਮਿੱਟੀ ਦਾ ਭਾਂਡਾ ਲੱਭਿਆ[1][4][5] The noodles were well-preserved.[1][4] ਜਿਸ ਵਿੱਚ ਕੁਝ ਨੂਡਲਸ ਸਨ। ਇਹ ਨੂਡਲਸ ਲਗਭਗ 4000 ਸਾਲ ਪੁਰਾਣੇ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਨੂਡਲਸ ਮੰਨੇ ਗਏ ਹਨ। ਨੂਡਲਸ ਪੂਰੀ ਤਰ੍ਹਾਂ ਸੁਰੱਖਿਅਤ ਸਨ। 2004 ਤੱਕ[4] ਉਹਨਾਂ ਦੀ ਇੱਕ ਲੰਮੀ ਜਾਂਚ ਤੋਂ ਪਤਾ ਚੱਲਿਆ ਕਿ ਉਹ ਨੂਡਲਸ ਫੋਕਸਤੇਲ ਮਿੱਲਟ ਅਤੇ ਬਰੂਮਕੋਰਨ ਮਿੱਲਟ ਤੋਂ ਬਣੇ ਹੋਏ ਸਨ।[1][4][5][6]
ਉਤਪਾਦਨ
[ਸੋਧੋ]ਕੂਕਿੰਗ
[ਸੋਧੋ]ਕਿਸਮਾਂ
[ਸੋਧੋ]ਕਣਕ
[ਸੋਧੋ]ਲਾਇ ਵਾਟਰ ਜਾਂ ਆਂਡਾ
[ਸੋਧੋ]ਚਾਵਲ
[ਸੋਧੋ]ਚਾਵਲ ਮਿਲਾ ਕੇ ਨੂਡਲਸ ਇੰਝ ਬਣਾਏ ਜਾਂਦੇ ਹਨ:
- Extruded from a paste and steamed into strands of noodles
- Steamed from a slurry into sheets and then sliced into strands
ਸਟਾਰਚ
[ਸੋਧੋ]ਇਹ ਨੂਡਲਸ ਸਟਾਰਚ ਨਾਲ ਬਣਾਏ ਜਾਂਦੇ ਹਨ। ਟਾਪਿਓਕਾ ਸਟਾਰਚ ਦੇ ਨਾਲ ਅਕਸਰ ਮੰਗ ਬੀਨ ਸਟਾਰਚ ਮਿਲਾ ਲਈ ਜਾਂਦੀ ਹੈ ਜਿਸ ਨਾਲ ਨੂਡਲਸ ਵਧੇਰੇ ਨਰਮ ਅਤੇ ਉਤਪਾਦਨ ਪੱਖੋਂ ਵੀ ਸਸਤੇ ਪੈਂਦੇ ਹਨ।
ਚੀਨੀ ਨੂਡਲ ਪਕਵਾਨ
[ਸੋਧੋ]ਕੁਝ ਚੀਨੀ ਪਕਵਾਨਾਂ ਦੇ ਨਾਮ ਹੇਠ ਲਿਖੇ ਹਨ ਜੋ ਮੁੱਖ ਤੌਰ 'ਤੇ ਨੂਡਲਾਂ ਤੋਂ ਤਿਆਰ ਹੁੰਦੇ ਹਨ:
- ਬਾਨ ਮੀਨ
- ਬੀਫ ਚਾਓ ਫਨ
- ਕਾਰਟ ਨੂਡਲ
- ਚਰ ਕਵੇਅ ਤਿਓ
- ਕੱਪ ਨੂਡਲਸ
- ਜ਼ਾਜ਼ੀਆਂਗ ਮੀਨ
- ਲਾਕਸਾ
- ਲੋ ਮੇਨ
- ਰੇ ਗਨ ਮੀਨ
ਹੋਰ ਵੇਖੋ
[ਸੋਧੋ]- ਚੀਨੀ ਕੁਸੀਨ
- ਜਾਪਾਨੀ ਨੂਡਲਸ
- ਕੋਰੀਆਈ ਨੂਡਲਸ
- ਨੂਡਲਸ ਦੀ ਸੂਚੀ
- ਨੂਡਲ ਪਕਵਾਨਾਂ ਦੀ ਸੂਚੀ
- ਨੂਡਲ ਸੂਪ
ਹਵਾਲੇ
[ਸੋਧੋ]- ↑ 1.0 1.1 1.2 1.3 Roach, John. "4,000-Year-Old Noodles Found in China". National Geographic. Retrieved 12 October 2011.
- ↑ Sinclair, Thomas R.; Sinclair, Carol Janas (2010). Bread, beer and the seeds of change: agriculture's imprint on world history. Wallingford: CABI. pp. 91. ISBN 978-1-84593-704-1.
- ↑ 黃, 朝英, 靖康緗素雜記 (in ਚੀਨੀ), vol. 2
- ↑ 4.0 4.1 4.2 4.3 Ye, Maolin; Lu, Houyua. "The earliest Chinese noodles from Lajia". The।nstitute of Archaeology. Chinese Academy of Social Sciences. Archived from the original on 15 ਅਪ੍ਰੈਲ 2012. Retrieved 12 October 2011.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ 5.0 5.1 "Oldest noodles unearthed in China", BBC News, 12 October 2005
- ↑ Lu, Houyuan; Yang, Xiaoyan; Ye, Maolin; Liu, Kam-Biu; Xia, Zhengkai; Ren, Xiaoyan; Cai, Linhai; Wu, Naiqin; Liu, Tung-Sheng (13 October 2005). "Culinary archaeology: Millet noodles in Late Neolithic China". Nature. 437 (7061): 967–968. doi:10.1038/437967a.