ਕੋਫ਼ੀ ਅੰਨਾਨ
ਕੋਫ਼ੀ ਅੰਨਾਨ | |
---|---|
ਸੰਯੁਕਤ ਰਾਸ਼ਟਰ ਦਾ 7ਵਾਂ ਸੈਕਟਰੀ ਜਨਰਲ | |
ਦਫ਼ਤਰ ਵਿੱਚ 1 ਜਨਵਰੀ 1997 – 31 ਦਸੰਬਰ 2006 | |
ਉਪ | ਲੁਈਸ ਫਰੈਚੈਟ ਮਾਰਕ ਮਾਲੋਕ ਬ੍ਰਾਊਨ |
ਤੋਂ ਪਹਿਲਾਂ | ਬੌਤਰਸ ਘਾਲੀ |
ਤੋਂ ਬਾਅਦ | ਬੇਨ ਕੀ-ਮੂਨ |
ਸੰਯੁਕਤ ਰਾਸ਼ਟਰ ਅਤੇ ਅਰਬ ਲੀਗ ਦਾ ਸੀਰੀਆ ਨੂੰ ਦੂਤ | |
ਦਫ਼ਤਰ ਵਿੱਚ 23 ਫਰਵਰੀ 2012 – 31 ਅਗਸਤ 2012 | |
Secretary General | ਬੇਨ ਕੀ-ਮੂਨ (ਸੰਯੁਕਤ ਰਾਸ਼ਟਰ) ਨਾਬਿਲ ਏਲਾਰਾਬੀ (ਅਰਬ ਲੀਗ) |
ਤੋਂ ਪਹਿਲਾਂ | ਸਥਾਪਤ ਸਥਿਤੀ |
ਤੋਂ ਬਾਅਦ | ਲਖਦਰ ਬ੍ਰਹਮੀ |
ਨਿੱਜੀ ਜਾਣਕਾਰੀ | |
ਜਨਮ | ਕੁਮਾਸੀ, ਗੋਲਡ ਕੋਸਟ (ਹੁਣ ਕੁਮਾਸੀ, ਘਾਨਾ) | 8 ਅਪ੍ਰੈਲ 1938
ਮੌਤ | 18 ਅਗਸਤ 2018 | (ਉਮਰ 80)
ਜੀਵਨ ਸਾਥੀ | ਟੀਟੀ ਅਲਕੀਜਾ (1965–late 1970s) ਨੈਨ ਲੈਗੇਰਰੇਨ (1984–ਮੌਜੂਦਾ) |
ਬੱਚੇ | ਕੋਜੋ ਅੰਨਾਨ ਅਮਾ ਨੀਨਾ |
ਅਲਮਾ ਮਾਤਰ | ਕਵਾਮ ਨਕਰੂਮਾਹ ਯੂਨੀਵਰਸਿਟੀ ਗ੍ਰੈਜੂਏਟ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਅਤੇ ਡਿਵੈਲਪਮੈਂਟ ਸਟੱਡੀਜ਼ ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ |
ਦਸਤਖ਼ਤ | |
ਕੋਫ਼ੀ ਅੰਨਾਨ (8 ਅਪ੍ਰੈਲ 1938- 18 ਅਗਸਤ, 2018) ਇੱਕ ਘਾਨਾਈ ਕੂਟਨੀਤੀਵਾਨ ਹੈ। ਉਹ 1962 ਤੋਂ 1974 ਤੱਕ ਅਤੇ 1974 ਤੋਂ 2006 ਤੱਕ ਸੰਯੁਕਤ ਰਾਸ਼ਟਰ ਵਿੱਚ ਰਿਹਾ। ਉਹ 1 ਜਨਵਰੀ 1997 ਤੋਂ 31 ਦਸੰਬਰ 2006 ਤੱਕ ਦੋ ਕਾਰਜਕਾਲਾਂ ਲਈ ਸੰਯੁਕਤ ਰਾਸ਼ਟਰ ਦਾ ਸਕੱਤਰ ਜਨਰਲ ਰਿਹਾ। ਉਸ ਨੂੰ ਸੰਯੁਕਤ ਰਾਸ਼ਟਰ ਦੇ ਨਾਲ 2001 ਵਿੱਚ ਨੋਬਲ ਸ਼ਾਂਤੀ ਇਨਾਮ ਨਾਲ ਪੁਰਸਕ੍ਰਿਤ ਕੀਤਾ ਗਿਆ।[2]
ਆਰੰਭਕ ਜੀਵਨ ਅਤੇ ਸਿੱਖਿਆ
[ਸੋਧੋ]ਕੋਫੀ ਅੰਨਾਨ ਦਾ ਜਨਮ 8 ਅਪ੍ਰੈਲ 1938 ਨੂੰ ਗੋਲਡ ਕੋਸਟ (ਵਰਤਮਾਨ ਦੇਸ਼ ਘਾਨਾ) ਦੇ ਕੁਮਸੀ ਨਾਮਕ ਸ਼ਹਿਰ ਵਿੱਚ ਹੋਇਆ।[3] 1954 ਤੋਂ 1957 ਤੱਕ ਕੋਫੀ ਅੰਨਾਨ ਨੇ ਮਫਿੰਤੀਸਮ ਸਕੂਲ ਵਿੱਚ ਸਿੱਖਿਆ ਲਈ। ਅੰਨਾਨ 1957 ਵਿੱਚ ਫੋਰਡ ਫਾਉਂਡੇਸ਼ਨ ਦੀ ਦਿੱਤੀ ਸਕਾਲਰਸ਼ਿਪ ਉੱਤੇ ਅਮਰੀਕਾ ਚਲਿਆ ਗਿਆ। ਉੱਥੇ 1958 ਤੋਂ 1961 ਤੱਕ ਉਸ ਨੇ ਮਿਨੇਸੋਟਾ ਰਾਜ ਦੇ ਸੇਂਟ ਪੌਲ ਸ਼ਹਿਰ ਵਿੱਚ ਮੈਕੈਲੇਸਟਰ ਕਾਲਜ ਵਿੱਚ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਅਤੇ 1961 ਵਿੱਚ ਉਸ ਨੂੰ ਗਰੈਜੂਏਟ ਦੀ ਡਿਗਰੀ ਮਿਲੀ।[4][5] 1961 ਵਿੱਚ ਅੰਨਾਨ ਨੇ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਜਨੇਵਾ ਦੇ ਗਰੇਜੂਏਟ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟਡੀਜ ਤੋਂ ਡੀ॰ਈ॰ਏ ਦੀ ਡਿਗਰੀ ਕੀਤ।[5] ਉਸ ਨੇ 1971 ਤੋਂ ਜੂਨ 1972 ਵਿੱਚ ਐਲਫਰਡ ਸਲੋਅਨ ਫਲਾਂ ਦੇ ਤੌਰ ਉੱਤੇ ਐਮਆਈਟੀ ਤੋਂ ਮੈਨੇਜਮੇਂਟ ਵਿੱਚ ਐਮਐਸ ਦੀ ਡਿਗਰੀ ਪ੍ਰਾਪਤ ਕੀਤੀ।[5][6] ਅੰਨਾਨਅੰਗਰੇਜ਼ੀ, ਫਰੇਂਚ, ਕਰੂ, ਅਕਾਨ ਦੀ ਹੋਰ ਬੋਲੀਆਂ ਅਤੇ ਹੋਰ ਅਫਰੀਕੀ ਭਾਸ਼ਾਵਾਂ ਵਿੱਚ ਰਵਾਂ ਹੈ।
ਆਰੰਭਕ ਕੈਰੀਅਰ
[ਸੋਧੋ]1962 ਵਿੱਚ ਕੋਫੀ ਅੰਨਾਨ ਨੇ ਸੰਯੁਕਤ ਰਾਸ਼ਟਰ ਦੀ ਸੰਸਥਾ ਸੰਸਾਰ ਸਿਹਤ ਸੰਗਠਨ ਲਈ ਇੱਕ ਬਜਟ ਅਧਿਕਾਰੀ ਦੇ ਰੂਪ ਵਿੱਚ ਕੰਮ ਸ਼ੁਰੂ ਕਰ ਦਿੱਤਾ। ਉਹ ਸੰਸਾਰ ਸਿਹਤ ਸੰਗਠਨ ਦੇ ਨਾਲ 1965 ਤੱਕ ਰਿਹਾ।[4] 1965 ਤੋਂ 1972 ਤੱਕ ਉਸ ਨੇ ਇਥੋਪੀਆ ਦੀ ਰਾਜਧਾਨੀ ਅੱਦੀਸ ਅਬਾਬਾ ਵਿੱਚ ਸੰਯੁਕਤ ਰਾਸ਼ਟਰ ਦੀ ਇਕਾਨੋਮਿਕ ਕਮਿਸ਼ਨ ਫਾਰ ਅਫਰੀਕਾ ਲਈ ਕੰਮ ਕੀਤਾ।[6] ਉਹ ਅਗਸਤ 1972 ਤੋਂ ਮਈ 1974 ਤੱਕ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਲਈ ਪ੍ਰਸ਼ਾਸਕੀ ਪਰਬੰਧਨ ਅਧਿਕਾਰੀ ਦੇ ਤੌਰ ਉੱਤੇ ਰਿਹਾ। 1973 ਦੀ ਅਰਬ-ਇਜਰਾਇਲੀ ਜੰਗ ਦੇ ਬਾਅਦ ਮਈ 1974 ਤੋਂ ਨਵੰਬਰ 1974 ਤੱਕ ਉਹ ਮਿਸਰ ਵਿੱਚ ਸ਼ਾਂਤੀ ਅਭਿਆਨ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਤੈਨਾਤ ਗ਼ੈਰ ਫ਼ੌਜੀ ਕਰਮਚਾਰੀਆਂ ਦੇ ਮੁੱਖ ਅਧਿਕਾਰੀ (ਚੀਫ ਪਰਸੌਨੇਲ ਆਫਿਸਰ) ਦੇ ਪਦ ਉੱਤੇ ਨਿਯੁਕਤ ਰਿਹਾ। ਉਸਦੇ ਬਾਅਦ ਉਸ ਨੇ ਸੰਯੁਕਤ ਰਾਸ਼ਟਰ ਛੱਡ ਦਿੱਤਾ ਅਤੇ ਘਾਨਾ ਪਰਤ ਗਿਆ।[7] 1974 ਤੋਂ 1976 ਤੱਕ ਉਹ ਘਾਨਾ ਵਿੱਚ ਸੈਰ ਸਪਾਟੇ ਦੇ ਨਿਰਦੇਸ਼ਕ ਦੇ ਰੂਪ ਵਿੱਚ ਰਿਹਾ।[8]
1976 ਵਿੱਚ ਉਹ ਸੰਯੁਕਤ ਰਾਸ਼ਟਰ ਵਿੱਚ ਕਾਰਜ ਕਰਨ ਲਈ ਜਨੇਵਾ ਪਰਤ ਗਿਆ।[9] 1980 ਵਿੱਚ ਉਹ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਉੱਚਾਯੋਗ ਦਾ ਉਪ-ਨਿਰਦੇਸ਼ਕ ਨਿਯੁਕਤ ਹੋਇਆ।[10] 1984 ਵਿੱਚ ਉਹ ਸੰਯੁਕਤ ਰਾਸ਼ਟਰ ਦੇ ਬਜਟ ਵਿਭਾਗ ਦੇ ਪ੍ਰਧਾਨ ਦੇ ਰੂਪ ਵਿੱਚ ਨਿਊ ਯਾਰਕ ਵਾਪਸ ਆਇਆ। 1987 ਵਿੱਚ ਉਸ ਨੂੰ ਸੰਯੁਕਤ ਰਾਸ਼ਟਰ ਦੇ ਮਨੁੱਖੀ ਸਰੋਤ ਵਿਭਾਗ ਦਾ ਅਤੇ 1990 ਵਿੱਚ ਬਜਟ ਅਤੇ ਯੋਜਨਾ ਵਿਭਾਗ ਦਾ ਸਹਾਇਕ ਮਹਾਸਚਿਵ ਨਿਯੁਕਤ ਕੀਤਾ ਗਿਆ।[11] ਮਾਰਚ 1992 ਤੋਂ ਫਰਵਰੀ 1993 ਤੱਕ ਉਹ ਸ਼ਾਂਤੀ ਅਭਿਆਨਾਂ ਦੇ ਸਹਾਇਕ ਮਹਾਸਚਿਵ ਰਿਹਾ। ਮਾਰਚ 1993 ਵਿੱਚ ਉਸ ਨੂੰ ਸੰਯੁਕਤ ਰਾਸ਼ਟਰ ਦਾ ਅਵਰ ਮਹਾਸਚਿਵ ਨਿਯੁਕਤ ਕੀਤਾ ਗਿਆ ਅਤੇ ਉਹ ਦਸੰਬਰ 1996 ਤੱਕ ਇਸ ਪਦ ਉੱਤੇ ਰਿਹਾ।[5][12]
ਬਾਹਰਲੇ ਲਿੰਕ
[ਸੋਧੋ]ਮਹੱਤਵਪੂਰਨ ਸੋਮੇ
[ਸੋਧੋ]- Official UN biography
- Nobel Peace Prize biography
- Kofi Annan: Center of the Storm Archived 2017-10-11 at the Wayback Machine. Detailed PBS profile.।ncludes interactive biography and map of Annan's worldwide travels, among other things. Requires Flash.
- Kofi Annan: An Online News Hour Focus Archived 2004-06-28 at the Wayback Machine. A compilation of information, interviews, and initiatives about and by Kofi Annan, by the website of the NewsHour with Jim Lehrer. From 1998–1999.
- Kofi Annan, President Archived 2012-07-26 at the Wayback Machine., Global Humanitarian Forum Geneva
- Kofi Annan: Biographical Note Basic biography by Phyllis Bennis of the Global Policy Forum.
- One-on-one with UN Secretary-General Kofi Annan Archived 2015-10-16 at the Wayback Machine. October 1998 interview of Kofi Annan by Kevin Chappell of Ebony.
- Annan Article in Saga Magazine Archived 2007-03-12 at the Wayback Machine.
- Short Biography Archived 2007-10-19 at the Wayback Machine. at the Africa Progress Panel website
ਲਿਖਤਾਂ
[ਸੋਧੋ]- ।an Williams, The Guardian, 20 September 2005, "Annan has paid his dues: The UN declaration of a right to protect people from their governments is a millennial change"
- Annan, Kofi A. "Lessons from the U.N. leader" The Washington Post, Dec 12, 2006.
- "Kofi and U.N.।deals" The Wall Street Journal, Dec 14, 2006.
- Colum Lynch, The Washington Post, 24 April 2005, "U.N. Chief's Record Comes Under Fire"
- [1]
ਭਾਸ਼ਣ
[ਸੋਧੋ]- ↑
- ↑ Annan, Kofi. "The Nobel Peace Prize 2001". nobelprize.org. Retrieved 25 July 2013.
- ↑ ਜੇਮਜ ਹੈਸਕਿੰਜ, ਜਿਮ ਹੈਸਕਿੰਜ; ਪੰਨਾ 144
- ↑ 4.0 4.1 ਜੇਮਜ ਹੈਸਕਿੰਜ, ਜਿਮ ਹੈਸਕਿੰਜ; ਪੰਨਾ 146
- ↑ 5.0 5.1 5.2 5.3 ਲਿਓਂ ਗੋਰਡੇਕ,ਪੰਨਾ 10
- ↑ 6.0 6.1 ਸਟੈਨਲੀ ਮਾਈਸਲਰ, ਪੰਨਾ 31
- ↑ ਸਟੈਨਲੀ ਮਾਈਸਲਰ, ਪੰਨਾ 33
- ↑ Rachel A. Koestler-Grack, प॰ 27-28
- ↑ Rachel A. Koestler-Grack, ਪੰਨਾ 28
- ↑ Rachel A. Koestler-Grack,ਪੰਨਾ 29
- ↑ The best intentions: Kofi Annan and the UN in the era of American world power. p. 33. ISBN 9780747587286.
- ↑ Chadwick F. Alger (2006). The United Nations system: a reference handbook (in ਅੰਗਰੇਜ਼ੀ). ABC-CLIO. p. 315. ISBN 9781851098057. Retrieved 3 ਜਨਵਰੀ 2012.